ਇੱਕ ਰੱਬੀ ਫਕੀਰ

ਇੱਕ ਰੱਬੀ ਫਕੀਰ ਨੂੰ ਇੱਕ ਸਰਧਾਲੂ ਨੇ ਪੁੱਛਿਆ ਕਿ ਫਕੀਰ ਜਦ ਤਹਾਨੂੰ ਸੋਹਣੇ ਚੇਹਰੇ
 

ਮੱਥਾ ਟੇਕਦੇ ਹਨ ਤੁਹਾਡੇ ਮਨ ਵਿੱਚ ਬੁਰੇ ਖਿਆਲ ਨਹੀਂ ਉਠਦੇ ਤਦ ਫਕੀਰ ਨੇ ਜਵਾਬ
 

ਦੇਣ ਦੀ ਥਾਂ ਕਿਹਾ ਕਿ ਨੌਜਵਾਨ ਤੇਰੀ ਜਿੰਦਗੀ ਦੇ ਸਿਰਫ ਸੱਤ ਦਿਨ ਹਨ ਜੋ
 

ਮਰਜੀ ਖਾ ਪੀ ਲੈ ਅਤੇ ਦੇਖਲੈ। ਫਕੀਰ ਦੇ ਉਪਰ ਯਕੀਨ ਸੀ ਉਸ ਨੌਜਵਾਨ ਅਤੇ ਸ਼ਭ
 

ਨੂੰ। ਨੌਜਵਾਨ ਫਕੀਰ ਦੇ ਆਖੇ ਬਚਨ ਤੋਂ ਫਿਕਰ ਵਿੱਚ ਪੈ ਗਿਆ ਅਤੇ ਉਸਨੂੰ ਹਰ ਪਲ
 

ਹਰ ਪਾਸੇ ਮੌਤ ਦਿਖਾਈ ਦੇਣ ਲੱਗੀ। ਖਾਣਾਂ ਪੀਣਾਂ ਛੱਡ ਗਿਆ ਦੁਨੀਆਂ ਛੱਡ ਕੇ ਮੰਜਾਂ ਮੱਲ ਬੈਠਾ। 

ਫਕੀਰ ਕੋਲ ਵੀ ਨਾਂ ਗਿਆ ਸੱਤਵੇਂ ਦਿਨ ਫਕੀਰ ਨੇ ਕਿਹਾ ਕਿ ਉਸ
 

ਨੌਜਵਾਨ ਨੁੰ ਲਿਆਉ ਜੋ ਰੋਜਾਨਾ ਆਉਂਦਾ ਸੀ ਕਿਉਂ ਨਹੀਂ ਆਇਆ। ਨੌਜਵਾਨ ਬਿਮਾਰ
 

ਮੰਜੇ ਉਪਰ ਪਾਕੇ ਲਿਆਂਦਾ ਗਿਆ ਤਦ ਫਕੀਰ ਨੇ ਪੁੱਛਿਆ ਕਿ ਕੀ ਤੈਨੂੰ ਤੇਰੇ ਪ੍ਰਸਨ
 

ਦਾ ਜਵਾਬ ਮਿਲ ਗਿਆ ਹੈ। ਇਹਨਾਂ ਸੱਤ ਦਿਨਾਂ ਵਿੱਚ ਕਿੰਨੇ ਸੁਆਦੀ ਭੋਜਨ ਖਾਦੇ ਹਨ,
 

ਕਿੰਨਾਂ ਕੁ ਹੁਸਨ ਸੁਹੱਪਣ ਦੇਖਿਆ ਹੈ। ਨੌਜਵਾਨ ਨੇ ਕਿਹਾ ਫਕੀਰ ਮੈਨੂੰ ਮੇਰੀ ਮੌਤ
 

ਹੀ ਯਾਦ ਆ ਰਹੀ ਹੈ ਸੱਤ ਦਿਨਾਂ ਤੋਂ। ਮੈਨੂੰ ਹੁਸਨ ਅਤੇ ਸਵਾਦ ਭੁੱਲ ਗਏ ਹਨ ਪਰ ਮੌਤ ਯਾਦ ਹੈ। 

ਫਕੀਰ ਨੇ ਕਿਹਾ ਕਿ ਇਹ ਹੀ ਤੇਰੇ ਪ੍ਰਸਨ ਦਾ ਜਵਾਬ ਹੈ ਜੋ ਮਨੁੱਖ
 

ਮੌਤ ਯਾਦ ਰੱਖਦਾ ਹੈ ਉਸ ਵਿੱਚੋਂ ਬੁਰੇ ਵਿਚਾਰ ਉੱਡ ਜਾਂਦੇ ਹਨ। ਜਿੰਦਗੀ ਸਿਰਫ ਉਹ
 

ਹੀ ਹੈ ਜੋ ਮੌਤ ਨੂੰ ਯਾਦ ਰੱਖਕੇ ਜੀਵੀ ਜਾਂਦੀ ਹੈ। ਐ ਨੌਜਵਾਨ ਮੈਂ ਹਮੇਸਾਂ ਮੌਤ ਯਾਦ
 

ਰੱਖਦਾ ਹਾਂ ਅਤੇ ਮੈਨੂੰ ਸੁਹੱਪਣ ਨਹੀ ਦਿਖਾਈ ਦਿੰਦਾਂ। ਦੁਨੀਆਂ ਦਾ ਜੋ ਵੀ ਮਨੁੱਖ ਰੱਬ
 

ਦਾ ਰੂਪ ਸਚਾਈ ਮੌਤ ਨੂੰ ਯਾਦ ਰੱਖਦਾ ਹੈ ਉਸ ਅੰਦਰ ਕਦੇ ਬੁਰੇ ਵਿਚਾਰ ਜਨਮ
 

ਨਹੀਂ ਲੈਦੇ। ਜੋ ਮੌਤ ਯਾਦ ਰੱਖਦਾ ਹੈ ਉਹ ਹੀ ਵਿਕਾਰਾਂ ਰਹਿਤ ਜਿੰਦਗੀ ਜਿਉਂ ਸਕਦਾ ਹੈ। 

ਕਾਸ ਅੱਜ ਦਾ ਪਦਾਰਥਵਾਦੀ ਮਨੁੱਖ ਵੀ ਮੌਤ ਦੀ ਸਚਾਈ ਨੂੰ ਸਮਝ ਸਕੇ।

Comments

Popular posts from this blog

ਗੁਰਬਾਣੀ ਵਿੱਚ ਪਹਿਲੇ ਪਹਿਰ, ਪ੍ਰਭਾਤ ਵੇਲੇ ਅਤੇ ਅੰਮ੍ਰਿਤ ਵੇਲੇ ਦਾ ਨਿਰਣੇ

The Roman Conclave confirms that Guru nanak went Rome and other Nations