Posts

Showing posts from June, 2012

ਹਿੰਦੂ ਦੀ ਸਨਾਤਨਤਾ ਦੀ ਨਕਲ?

Image
ਪਿਛਲੀ ਕੁ ਸਦੀ ਦੀ ਗਲ ਹੈ ਡਾਕਟਰ ਅੰਬੇਦਕਰ ਨੇ ਜੇ ਕਿਹਾ ਕਿ ਮੈਂ ਹਿੰਦੂ ਨਹੀਂ ਮਰਨਾ ਚਾਹੁੰਦਾ ਤਾਂ ਇਸ ਦੇ ਕਾਰਨ ਸਨ ਕਿ ਅੰਬਦੇਕਰ ਨੇ ਹਿੰਦੂ ਦੇ ‘ਸਨਾਤਨ ਧਰਮ’ ਨੂੰ ਚੰਗੀ ਤਰ੍ਹਾਂ ਪੜ ਲਿਆ ਹੋਇਆ ਸੀ। ਗੁਰੂ ਸਾਹਿਬਾਨਾਂ ਜੇ 500 ਪਹਿਲਾਂ ਇਸ ਸਨਾਤਨਤਾ ਨੂੰ ਰੱਦ ਕਰ ਦਿੱਤਾ ਸੀ, ਉਸ ਦੇ ਵੀ ਕਾਰਨ ਸਨ ਕਿ ਗੁਰੂ ਸਾਹਿਬਾਨਾ, ਹਿੰਦੂ ਧਰਮ ਦੇ ‘ਧਾਰਮਿਕ ਗਰੰਥ’ ‘ਸੋਧ’ ਦੇਖੇ ਸਨ। ਕੋਈ ਸਵਾ ਜਾਂ ਢਾਈ ਹਜਾਰ ਸਾਲ ਪਹਿਲਾਂ ਬੁੱਧ ਨੇ ਹਿੰਦੂ ਦੀ ... ਸਨਾਤਨਤਾ ਨੂੰ ਜੇ ਵੰਗਾਰ ਦਿੱਤੀ ਸੀ, ਤਾਂ ਇਸ ਦੇ ਵੀ ਕਾਰਨ ਸਨ। ਬੁੱਧ ਨੂੰ ਵੀ ਹਿੰਦੂ ‘ਧਰਮ’ ਦੀ ਅਸਲੀਅਤ ਦਾ ਪਤਾ ਲੱਗ ਚੁੱਕਾ ਹੋਇਆ ਸੀ। ਯਾਨੀ ਜਿਹੜਾ ਜਿਹੜਾ ਵੀ ਇਸ ਸਨਾਤਨਤਾ ਨੂੰ ਵਾਚੀ ਗਿਆ ਉਹੀ ਲੁਕਾਈ ਨੂੰ ਦੱਸੀ ਗਿਆ ਕਿ ਬੱਚੋ ਇਸ ਤੋਂ! ਕਿਉਂ? ਵੈਨਕੁਵਰ ਤੋਂ ‘ਪੰਜਾਬ-ਗਾਰਡੀਆਨ’ ਦੇ ਹਰਕੀਰਤ ਨੇ

ਨਮਸਕਾਰ ਸ੍ਰੀ ਖੜਗ ਕੋ ਕਰੋਂ ਸੁ ਹਿਤੁ ਚਿਤੁ ਲਾਇ ॥

Image
  ਨਮਸਕਾਰ ਸ੍ਰੀ ਖੜਗ ਕੋ ਕਰੋਂ ਸੁ ਹਿਤੁ ਚਿਤੁ ਲਾਇ ॥ I salute the Glorious SWORD with all my heart`s affection.

ਇੱਕ ਰੱਬੀ ਫਕੀਰ

ਇੱਕ ਰੱਬੀ ਫਕੀਰ ਨੂੰ ਇੱਕ ਸਰਧਾਲੂ ਨੇ ਪੁੱਛਿਆ ਕਿ ਫਕੀਰ ਜਦ ਤਹਾਨੂੰ ਸੋਹਣੇ ਚੇਹਰੇ   ਮੱਥਾ ਟੇਕਦੇ ਹਨ ਤੁਹਾਡੇ ਮਨ ਵਿੱਚ ਬੁਰੇ ਖਿਆਲ ਨਹੀਂ ਉਠਦੇ ਤਦ ਫਕੀਰ ਨੇ ਜਵਾਬ   ਦੇਣ ਦੀ ਥਾਂ ਕਿਹਾ ਕਿ ਨੌਜਵਾਨ ਤੇਰੀ ਜਿੰਦਗੀ ਦੇ ਸਿਰਫ ਸੱਤ ਦਿਨ ਹਨ ਜੋ   ਮਰਜੀ ਖਾ ਪੀ ਲੈ ਅਤੇ ਦੇਖਲੈ। ਫਕੀਰ ਦੇ ਉਪਰ ਯਕੀਨ ਸੀ ਉਸ ਨੌਜਵਾਨ ਅਤੇ ਸ਼ਭ   ਨੂੰ। ਨੌਜਵਾਨ ਫਕੀਰ ਦੇ ਆਖੇ ਬਚਨ ਤੋਂ ਫਿਕਰ ਵਿੱਚ ਪੈ ਗਿਆ ਅਤੇ ਉਸਨੂੰ ਹਰ ਪਲ   ਹਰ ਪਾਸੇ ਮੌਤ ਦਿਖਾਈ ਦੇਣ ਲੱਗੀ। ਖਾਣਾਂ ਪੀਣਾਂ ਛੱਡ ਗਿਆ ਦੁਨੀਆਂ ਛੱਡ ਕੇ ਮੰਜਾਂ ਮੱਲ ਬੈਠਾ।  ਫਕੀਰ ਕੋਲ ਵੀ ਨਾਂ ਗਿਆ ਸੱਤਵੇਂ ਦਿਨ ਫਕੀਰ ਨੇ ਕਿਹਾ ਕਿ ਉਸ   ਨੌਜਵਾਨ ਨੁੰ ਲਿਆਉ ਜੋ ਰੋਜਾਨਾ ਆਉਂਦਾ ਸੀ ਕਿਉਂ ਨਹੀਂ ਆਇਆ। ਨੌਜਵਾਨ ਬਿਮਾਰ   ਮੰਜੇ ਉਪਰ ਪਾਕੇ ਲਿਆਂਦਾ ਗਿਆ ਤਦ ਫਕੀਰ ਨੇ ਪੁੱਛਿਆ ਕਿ ਕੀ ਤੈਨੂੰ ਤੇਰੇ ਪ੍ਰਸਨ   ਦਾ ਜਵਾਬ ਮਿਲ ਗਿਆ ਹੈ। ਇਹਨਾਂ ਸੱਤ ਦਿਨਾਂ ਵਿੱਚ ਕਿੰਨੇ ਸੁਆਦੀ ਭੋਜਨ ਖਾਦੇ ਹਨ,   ਕਿੰਨਾਂ ਕੁ ਹੁਸਨ ਸੁਹੱਪਣ ਦੇਖਿਆ ਹੈ। ਨੌਜਵਾਨ ਨੇ ਕਿਹਾ ਫਕੀਰ ਮੈਨੂੰ ਮੇਰੀ ਮੌਤ   ਹੀ ਯਾਦ ਆ ਰਹੀ ਹੈ ਸੱਤ ਦਿਨਾਂ ਤੋਂ। ਮੈਨੂੰ ਹੁਸਨ ਅਤੇ ਸਵਾਦ ਭੁੱਲ ਗਏ ਹਨ ਪਰ ਮੌਤ ਯਾਦ ਹੈ।  ਫਕੀਰ ਨੇ ਕਿਹਾ ਕਿ ਇਹ ਹੀ ਤੇਰੇ ਪ੍ਰਸਨ ਦਾ ਜਵਾਬ ਹੈ ਜੋ ਮਨੁੱਖ   ਮੌਤ ਯਾਦ ਰੱਖਦਾ ਹੈ ਉਸ ਵਿੱਚੋਂ ਬੁਰੇ ਵਿਚਾਰ ਉੱਡ ਜਾਂਦੇ ਹਨ। ਜਿੰਦਗੀ ਸਿਰਫ ਉਹ   ਹੀ ਹੈ ਜੋ ਮੌਤ ਨੂੰ ਯਾਦ ਰੱਖਕੇ ਜੀਵੀ ਜਾਂਦੀ ਹੈ। ਐ

"ਗੁਰਮਤਿ ਅਨੁਸਾਰ ਅਗਿਆਨਤਾ ਦੀ ਗੰਡ ਹੀ ਕੁੰਡਲਨੀ ਹੈ"

ਮਹਾਨ ਕੋਸ਼ ਅਨੁਸਾਰ, ਕੁੰਡਲਨੀ - ਸੰ. ਕੁੰਡਲਿਨੀ. ਸੰਗ੍ਯਾ- ਤੰਤ੍ਰਸ਼ਾਸਤ੍ਰ ਅਤੇ ਯੋਗਮਤ ਅਨੁਸਾਰ ਇੱਕ ਨਾੜੀ, ਜੋ ਸੁਖਮਨਾ ਨਾੜੀ ਦੀ ਜੜ ਵਿੱਚ ਕਿਵਾੜਰੂਪ ਹੋਕੇ ਰਹਿੰਦੀ ਹੈ. ਸਾਢੇ ਤਿੰਨ ਕੁੰਡਲ (ਚੱਕਰ) ਮਾਰਕੇ ਸੱਪ ਦੀ ਤਰਾਂ ਸੌਣ ਕਾਰਣ ਇਸ ਦਾ ਨਾਉਂ 'ਕੁੰਡਲਿਨੀ' ਹੈ. ਯੋਗਾਭ੍ਯਾਸ ਨਾਲ ਕੁੰਡਲਿਨੀ ਜਾਗਦੀ ਹੈ ਅਤੇ ਸੁਖਮਨਾ ਦੇ ਰਸਤੇ ਦਸ਼ਮਦ੍ਵਾਰ ਨੂੰ ਜਾਂਦੀ ਹੈ. ਜਿਉਂ ਜਿਉਂ ਇਹ ਉਪੱਰ ਨੂੰ ਚੜ੍ਹਦੀ ਹੈ, ਤਿਉਂ ਤਿਉਂ, ਯੋਗੀ ਨੂੰ ਆਨੰਦ ਆਉਂਦਾ   ਹੈ. ਕੁੰਡਲਿਨੀ ਨੂੰ ਦਸ਼ਮਦ੍ਵਾਰ ਵਿੱਚ ਠਹਿਰਾਉਣਾ ਅਤੇ ਉਸ ਨੂੰ ਫੇਰ ਹੇਠਾਂ ਨਾ ਉਤਰਣ ਦੇਣਾ ਇਹੀ ਯੋਗੀ ਦੀ ਪੁਰਣ ਸਿੱਧੀ ਹੈ. ਇਸ ਦਾ ਨਾਉਂ ਭੁਜੰਗਮਾ ਭੀ ਹੈ।#੨. ਜਲੇਬੀ. ਇੱਕ ਪ੍ਰਕਾਰ ਦੀ ਮਿਠਾਈ। ੩. ਗੁਰਮਤ ਅਨੁਸਾਰ ਅਵਿਦ੍ਯਾ ਦੀ ਗੱਠ ਦਾ ਨਾਉਂ ਕੁੰਡਲਨੀ ਹੈ. ਮਨ ਦੀ ਗੁੰਝਲ.

ਅਨਹਦ ਧੁਨਿ ਵਾਜਹਿ ਨਿਤ ਵਾਜੇ ਗਾਈ ਸਤਿਗੁਰ ਬਾਣੀ ॥

(ਨਾਮੁ ਵਸੈ ਤਿਸੁ ਅਨਹਦ ਵਾਜੇ ॥) ਗੁਰਬਾਣੀ ਦੀਆਂ ਹੇਠ ਲਿਖੀਆਂ ਪਵਿਤਰ ਤੁਕਾਂ ਪੰਥ ਦੋਖੀਆਂ ਨੂੰ ਜੁਆਬ ਦੇਂਦੀਆਂ ਹਨ ਜਿਹੜੇ ਕਹਿੰਦੇ ਹਨ ਕਿ ਪ੍ਰਭੂ ਪ੍ਰਾਪਤੀ ਲਈ ਚੌਕੜੇ ਲਾ ਅੰਦਰ ਦੀ ਧੁੰਨ ਸੁਣਨੀ ਚਾਹੀਦੀ ਹੈ। ਜਿੰਨਾਂ ਵਾਸਤੇ  ਅਨਹਦ ਨਾਦ ਦਾ ਸੁਣਨਾ ਹੀ ਰੱਬ ਦੀ ਪ੍ਰਾਪਤੀ ਹੈ। ਜਿਹੜੇ ਕਹਿ ਰਹੇ ਹਨ ਕਿ