ਅਨਹਦ ਧੁਨਿ ਵਾਜਹਿ ਨਿਤ ਵਾਜੇ ਗਾਈ ਸਤਿਗੁਰ ਬਾਣੀ ॥

(ਨਾਮੁ ਵਸੈ ਤਿਸੁ ਅਨਹਦ ਵਾਜੇ ॥)

ਗੁਰਬਾਣੀ ਦੀਆਂ ਹੇਠ ਲਿਖੀਆਂ ਪਵਿਤਰ ਤੁਕਾਂ ਪੰਥ ਦੋਖੀਆਂ ਨੂੰ ਜੁਆਬ ਦੇਂਦੀਆਂ ਹਨ ਜਿਹੜੇ ਕਹਿੰਦੇ ਹਨ ਕਿ ਪ੍ਰਭੂ ਪ੍ਰਾਪਤੀ ਲਈ ਚੌਕੜੇ ਲਾ ਅੰਦਰ ਦੀ ਧੁੰਨ ਸੁਣਨੀ ਚਾਹੀਦੀ ਹੈ। ਜਿੰਨਾਂ ਵਾਸਤੇ  ਅਨਹਦ ਨਾਦ ਦਾ ਸੁਣਨਾ ਹੀ ਰੱਬ ਦੀ ਪ੍ਰਾਪਤੀ ਹੈ। ਜਿਹੜੇ ਕਹਿ ਰਹੇ ਹਨ ਕਿ 


ਆਓ ਅਸੀ ਤੁਹਾਲ਼ ਇਕ ਘੰਟੇ ਦੇ ਅਭਿਆਸ ਵਿਚ ਹੀ ਰੱਬ ਨਾਲ ਮਿਲਾ ਦਿੰਦੇ ਹਾਂ। ਸੰਗਤਾਂ ਯਾਦ ਰੱਖਣ ਜਿਹੜੇ ਲੋਕ ਸਿੱਖਾਂ ਨੂੰ ਗੁਰਬਾਣੀ ਤੋਂ ਪਰੇ ਖੜ ਰਹੇ ਹਨ ਸਾਰੇ ਸਰਕਾਰ ਦੇ ਹੱਥ ਠੋਕੇ ਹਨ।  ਅੱਜ ਅਜਿਹੇ ਟੁੱਕੜਬੋਚਾਂਦੀ ਭਰਮਾਰ ਹੈ।

ਅਕਸਰ ਸਾਡੇ ਕੋਲ ਵੀ ਅਜਿਹੇ ਲੋਕ ਆ ਕੇ ਕਹਿਦੇ ਹਨ ਆਓ ਤੁਹਾਨੂੰ ਹੁਣੇ ਰੱਬ ਨਾਲ ਮਿਲਾ ਦਿੰਦੇ ਹਾਂ। ਅਸੀ ਕਹਿੰਦੇ ਹਾਂ ਭਾਈ ਤੁਹਾਡਾ ਜਿਹੜਾ ਬੰਦਾ ਰੱਬ ਤਕ ਪਹੁੰਚਿਆ ਉਸ ਦੇ ਦਰਸ਼ਨ ਕਰਾ ਦਿਓ। ਜਦੋਂ ਉਹ ਅਖੌਤੀ ਬਾਬੇ ਕੋਲ ਲਿਜਾਦੇ ਹਨ ਤਾਂ ਅਸੀ ਤਾਂ ਸਿੱਧਾ ਜਿਹਾ ਸਵਾਲ ਪੁਛਦੇ ਹਾਂ ਕਿ ਬਾਬਾ ਜੀ ਤੁਸੀ ਸੱਚ ਬੋਲਣਾ ਸੁਰੂ ਕਰ ਦਿੱਤਾ ਹੈ ਜਾਂ ਬਾਬਾ ਜੀ ਕੀ ਹੁਣ ਤੁਹਾਨੂੰ ਮੌਤ ਤੋਂ ਡਰ ਤਾਂ ਨਹੀ ਲਗਦਾ? ਕੀ ਤੁਸੀ ਉਸ ਦੀ ਰਜਾ ਵਿਚ ਆ ਗਏ ਹੋ? ਬਾਬੇ ਚੁਪ ਹੋ ਜਾਂਦੇ ਹਨ।

ਸੰਗਤਾਂ ਯਾਦ ਰੱਖਣ ਗੁਰਮਤ ਅਨੁਸਾਰ ਰੱਬ ਦਾ ਜੱਸ ਗਾਉਣਾ ਹੀ ਨਾਮ ਹੈ।ਤੇ ਏਸੇ ਨਾਲ ਹੀ ਸਾਡਾ ਚੌਰਾਸੀ ਦੇ ਗੇੜ ਤੋਂ ਛੁਟਕਾਰਾ ਹੋਣਾ ਹੈ। ਅਸੀ ਅਨੰਦ ਅਵਸਥਾ ਪ੍ਰਾਪਤ ਕਰਨੀ ਹੈ। ਤੇ ਫਿਰ ਘਟ ਘਟ ਵਿਚ ਕਰਤੇ ਨੂੰ ਮਹਿਸੂਸ ਕਰਨਾਂ ਹੈ। ਅਸੀ ਫਿਰ ਸੱਚ ਵਿਚ ਆ ਜਾਵਾਗੇ। ਯਾਦ ਰੱਖੋ ਗੁਰਬਾਣੀ ਹੀ ਇਕੋ ਇਕ ਤਰੀਕਾ ਹੈ ਜਾਂ ਫਿਰ ਬੰਦਾ ਨਿਸ਼ਕਾਮ ਸੇਵਾ ਵਿਚ ਲੱਗ ਜਾਵੇ। ਆਪਣੇ ਪਰਾਏ ਦੀ ਸਾਰ ਨਾਂ ਰਹੇ। ਗੁਰਬਾਣੀ ਰੱਬ ਦੀ ਉਸਤਤ ਹੈ।ਜਸ ਗਾਉਣ ਨਾਲ ਹੀ ਅਨਹਦ ਨਾਦ ਸੁਣਾਈ ਦਿੰਦਾ ਹੈ। ਪਰ ਪੰਥ ਦੋਖੀ ਗੱਡੇ ਨੂੰ ਘੋੜੇ ਦੇ ਅੱਗੇ ਜੋਣਾ ਲੋਚਦੇ ਹਨ। ਇਹ ਲੋਕਾਂ ਨੂੰ ਸੌਖਾ ਤਰੀਕਾ ਦੱਸ ਕੇ ਮੂਰਖ ਬਣਾ ਰਹੇ ਹਨ। ਅਖੈ ਬਿਨਾਂ ਸੱਚ ਵਿਚ ਆਏ ਜਾਂ ਰਜਾ ਵਿਚ ਆਏ ਹੀ ਉਸ ਦੀ ਪ੍ਰਾਪਤੀ ਹੋ ਸਕਦੀ ਹੈ।ਇਨਾਂ ਦਾ ਮਕਸਦ ਹੈ ਸਿੱਖਾਂ ਨੂੰ ਗੁਰਬਾਣੀ ਤੋਂ ਦੂਰ ਕਰਨਾਂ। ਯਾਦ ਰਹੇ ਸਿੱਖ ਦਾ ਨਿਸ਼ਾਨਾ ਅਕਾਲ ਪੁਰਖ ਨਾਲ ਮੇਲ ਹੈ। ਜਿਥੇ ਮਸਤੀ ਹੀ ਮਸਤੀ ਹੈ, ਖੇੜਾ ਹੈ, ਨਾਂ  ਫਿਕਰ ਹੈ ਨਾਂ ਚਿੰਤਾ ਨਾਂ ਦੁਖ ਹੈ ਨਾਂ ਸੁਖ ਬਸ ਅਨੰਦ ਹੀ ਅਨੰਦ। ਪਰ ਇਹ ਲੋਕ ਕੰਨਾਂ ਦੀ ਘੀ ਕੀਂ ਨੂੰ ਹੀ ਰੱਬ ਕਹੀ ਜਾ ਰਹੇ ਨੇ। ਜੁਗਾ ਜੁਗਾਤਰਾਂ ਤੋਂ ਅਜਿਹਾ ਹੁੰਦਾ ਆਇਆ ਹੈ। ਕਦੀ ਹਰਨਾਖਸ਼ ਬਣਕੇ ਪਾਪੀ ਬੰਦੇ ਲੋਕਾਂ ਲ਼ ਰੱਬ ਦੀ ਉਸਤਤੀ ਤੋਂ ਰੋਕਦੇ ਹਨ ਤੇ ਕਦੀ ਸ਼ੈਤਾਨ ਕਿਸੇ ਭੇਸ ਵਿਚ ਹੁੰਦਾ ਹੈ।ਗੁਰੂ ਨਾਨਕ ਪਾਤਸ਼ਾਹ ਨੇ ਸਾਨੂੰ ਨਾਦ-ਜੋਤ ਦੇ  ਜੋਗ ਮਾਰਗੀ ਦੌੜ 'ਚ ਪੈਣ ਤੋਂ ਵਰਜਿਆ ਹੈ ਦੇਖੋ ਅੰਗ 876 ਤੋਂ 879 ਗੁ.ਗ.ਸ

Comments

Popular posts from this blog

ਗੁਰਬਾਣੀ ਵਿੱਚ ਪਹਿਲੇ ਪਹਿਰ, ਪ੍ਰਭਾਤ ਵੇਲੇ ਅਤੇ ਅੰਮ੍ਰਿਤ ਵੇਲੇ ਦਾ ਨਿਰਣੇ

The Roman Conclave confirms that Guru nanak went Rome and other Nations