ਬ੍ਰਿਟੇਨ ਦੇ ਕਿਸੇ ਪ੍ਰਸਿਧ ਲੇਖਕ ਨੇ ਇੱਕ ਵਾਰ ਕਿਹਾ ਸੀ ਕਿ,

ਬ੍ਰਿਟੇਨ ਦੇ ਕਿਸੇ ਪ੍ਰਸਿਧ ਲੇਖਕ ਨੇ ਇੱਕ ਵਾਰ ਕਿਹਾ ਸੀ ਕਿ, "ਜੇਕਰ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਬ੍ਰਿਟੇਨ ਵਿੱਚ ਹੋਇਆ ਹੁੰਦਾ ਤਾਂ ਅੱਜ ਪੂਰੀ ਦੁਨੀਆ ਸਿੱਖ ਹੁੰਦੀ..."
ਇਹਨਾਂ ਸਤਰਾਂ ਵੱਲ ਧਿਆਨ ਦੇਣ ਦੀ ਲੋੜ ਹੈ...ਕਿ 'ਸਰਵਗੁਣ ਸੰਪੂਰਨ' ਧਰਮ ਹੁੰਦੇ ਹੋਏ ਵੀ ਸਿੱਖ ਧਰਮ ਨੂੰ ਮੰਨਣ ਵਾਲਿਆਂ ...ਦੀ ਗਿਣਤੀ ਕਿਉਂ ਘੱਟਦੀ ਜਾ ਰਹੀ ਹੈ? ਇਸਾਈ ਧਰਮ ਦੇ ਵਿੱਚ ਸਿਰਫ ਇੱਕ ਪ੍ਰਭੂ ਯਿਸੂ ਮਸੀਹ ਜੀ ਸੂਲੀ ਚੜੇ ਸਨ ਅਤੇ ਸ਼ਹੀਦ ਹੋਏ ਸਨ ਅਤੇ ਪੂਰੀ ਦੁਨੀਆ ਉਹਨਾਂ ਤੋਂ ਪ੍ਰਭਾਵਿਤ ਹੈ ਅਤੇ ਲੋਕ ਇਸਾਈ ਬਣ ਰਹੇ ਨੇ ਜਦੋਂ ਕਿ ਸਿੱਖ ਧਰਮ ਦਾ ਇਤਿਹਾਸ ਤਾਂ ਸ਼ਹੀਦੀਆਂ ਨਾਲ ਭਰਿਆ ਪਿਆ ਹੈ...ਗੁਰੂ ਅਰਜਨ ਦੇਵ ਜੀ ਤੋਂ ਲੈਕੇ ਗੁਰੂ ਤੇਗ ਬਹਾਦੁਰ ਜੀ, ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ, ਭਾਈ ਤਾਰੂ ਸਿੰਘ ਜੀ, ਭਾਈ ਦਿਆਲਾ ਜੀ, ਭਾਈ ਸੁਬੇਗ ਸਿੰਘ ਤੇ ਭਾਈ ਸ਼ਾਹਬਾਜ਼ ਸਿੰਘ ਜੀ, ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦੇ, ਬਾਬਾ ਬੰਦਾ ਸਿੰਘ ਬਹਾਦੁਰ ਜੀ, ਬਾਬਾ ਦੀਪ ਸਿੰਘ ਜੀ ਅਤੇ ਹੋਰ ਪਤਾ ਨੀਂ ਕਿੰਨੇ ਹੀ ਲੱਖਾਂ ਹੀ ਮਹਾਨ ਸਿੱਖ ਸ਼ਹੀਦ ਹੋਏ ਨੇ ਅਤੇ ਹੁਣ ਤੱਕ ਵੀ ਹੋ ਰਹੇ ਨੇ ਜਿੰਨਾ ਦੀ ਸ਼ਾਇਦ ਗਿਣਤੀ ਕਰਨੀ ਵੀ ਔਖੀ ਹੈ... ਐਨੀਆਂ ਸ਼ਹੀਦੀਆਂ, ਉਚ ਕੋਟੀ ਦੇ ਧਾਰਮਿਕ ਗ੍ਰੰਥ ਅਤੇ ਸ਼ਾਨਦਾਰ ਮਾਣਮੱਤਾ ਇਤਿਹਾਸ ਹੋਣ ਦੇ ਬਾਵਜੂਦ ਵੀ ਕਿ ਕਾਰਣ ਹੈ ਕੇ ਅਸੀਂ ਸਿੱਖ ਧਰਮ ਦੇ ਵਿਚਾਰ ਦੁਨੀਆ ਤੱਕ ਪਹੁੰਚਾਉਣ ਤੋਂ ਅਸਮਰਥ ਰਹੇ ਹਾਂ...ਸਚ ਤਾਂ ਇਹ ਹੈ ਕਿ ਅਸੀਂ ਵੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਝਣ ਦੀ ਥਾਂ ਤੇ ਬ੍ਰਾਹਮਣਵਾਦੀ ਸੋਚ ਤਹਿਤ ਉਸਦੀ ਪੂਜਾ ਕਰਨੀ ਸ਼ੁਰੂ ਕਰ ਦਿਤੀ ਹੈ ਆਰਤੀ ਉਤਾਰਨੀ ਸ਼ੁਰੂ ਕਰ ਦਿੱਤੀ ਹੈ...ਇਹੀ ਕਾਰਣ ਹੈ ਕਿ ਨਵੇਂ ਲੋਕਾਂ ਨੇ ਤਾਂ ਸਿੱਖ ਧਰਮ ਕੀ ਅਪਣਾਉਣਾ ਸੀ ਖੁਦ ਸਿੱਖ ਵੀ ਇਸਾਈ ਧਰਮ ਵੱਲ ਅਤੇ ਡੇਰਿਆਂ ਵੱਲ ਭੱਜੇ ਜਾ ਰਹੇ ਹਨ.— 
 

Comments

Popular posts from this blog

ਗੁਰਬਾਣੀ ਵਿੱਚ ਪਹਿਲੇ ਪਹਿਰ, ਪ੍ਰਭਾਤ ਵੇਲੇ ਅਤੇ ਅੰਮ੍ਰਿਤ ਵੇਲੇ ਦਾ ਨਿਰਣੇ

The Roman Conclave confirms that Guru nanak went Rome and other Nations