ਦਸਮ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ 13 ਅਪ੍ਰੈਲ, 1699 ਈ. ਨੂੰ ਪੰਜ ਪਿਆਰਿਆਂ ਨੂੰ ਅੰਮ੍ਰਿਤ ਛਕਾ ਕੇ ਅਤੇ ਉਪਰੰਤ ਆਪ ਉਹਨਾਂ ਪੰਜ ਪਿਆਰਿਆਂ ਤੋਂ ਅੰਮ੍ਰਿਤ ਛਕ ਕੇ ਖਾਲਸਾ ਪੰਥ ਦੀ ਨੀਂਹ ਰਖੀ ਅਤੇ ਸਿਖ ਧਰਮ ਨੂੰ ਇਕ ਵਖਰੀ ਅਤੇ ਵਿਲਖਣ ਪਹਿਚਾਨ ਦਿਤੀ।ਕੀ ਅਸੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਦਿਤੀਆਂ ਸਿਖਿਆਵਾਂ ਤੇ ਚਲ ਰਹੇ ਹਾਂ?

      ਜੇਕਰ ਅਜ ਦੇ ਹਾਲਤਾਂ ਤੇ ਨਜਰ ਮਾਰੀਏ ਤਾਂ ਇਹ ਬਿਲਕੁਲ ਉਲਟ ਚਲ ਰਿਹਾ ਹੈ।ਕਿਉਂਕਿ ਅਜ ਸਿਖ ਧਰਮ ਵਿਚ ਕੋਈ ਪ੍ਰਕਾਰ ਦੇ ਅਖੋਤੀ ਰੀਤੀਰਿਵਾਜ ਅਤੇ ਵਹਿਮਭਰਮਾਂ ਨੇ ਡੇਰੇ ਲਾ ਲਏ ਹਨ।ਉਦਾਹਰਣ ਦੇ ਤੌਰ ਤੇ ਗੁਰਦੁਆਰਾ ਸਾਹਿਬ ਵਿਚ ਬਹੁਤੇ ਲੋਕ ਸ੍ਰੀ ਗੁਰੂ ਗਰੰਥ ਸਾਹਿਬ ਜੀ ਨੂੰ ਨਮਸਤਕ ਹੋਣ ਦੀ ਬਜਾਏ ਪਥਰਾਂ ਤੇ ਨਕ ਰਗੜਨ ਅਤੇ ਸਰੋਵਰਾਂ ਵਿਚ ਡੁਬਕੀ ਲਗਾਉਣ ਨੂੰ ਜਿਆਦਾ ਅਹਿਮੀਅਤ ਦਿੰਦੇ ਹਨ, ਜਦ ਕਿ ਸ੍ਰੀ ਗੁਰੂ ਗਰੰਥ ਸਾਹਿਬ ਜੀ ਵਿਚ ਦਰਜ ਬਾਣੀ ਇਹਨਾਂ ਸਭ ਵਹਿਮਾਂਭਰਮਾਂ ਦਾ ਜੋਰਦਾਰ ਸ਼ਬਦਾਂ ਵਿਚ ਖੰਡਨ ਕਰਦੀ ਹੈ।ਪਹਿਲੀ ਪਾਤਸਾਹੀ ਸਾਹਿਬ ਸ੍ਰੀ ਗੁਰੂ ਨਾਨਕ ਦੇ ਜੀ ਫਰਮਾਉਂਦੇ ਹਨ:

ਹਰਿ ਮੰਦਰ ਏਹਿ ਸਰੀਰੁ ਹੈ, ਗਿਆਨ ਰਤਨ ਪ੍ਰਗਟ ਹੋਇ

ਇਸੇ ਤਰ੍ਹਾਂ ਬਾਬਾ ਫਰੀਦ ਜੀ ਆਪਣੀ ਬਾਣੀ ਵਿਚ ਸਮਝਾਉਦੇ ਹਨ:

ਫਰੀਦਾ ਜੰਗਲੁ ਜੰਗਲੁ ਕਿਆ ਭਵਹਿ ਵਣਿ ਕੰਡਾ ਮੋੜੇਹਿ।।

ਵਸੀ ਰਬੁ ਹਿਆਲੀਐ ਜੰਗਲੁ ਕਿਆ ਢੂਢੇਹਿ।।

      ਅਜ ਕਲ ਤਾਂ ਸਿਖ ਦੀ ਪਰਿਭਾਸ਼ਾ ਹੀ ਬਦਲ ਗਈ ਹੈ, ਕਿਉਂਕਿ ਅਜ ਤਾਂ ਉਹੀ ਸਿਖ ਹੈ, ਜਿਸ ਨੇ ਅੰਮ੍ਰਿਤ ਪਾਨ ਕੀਤਾ ਹੋਇਆ ਹੈ।ਭਾਵੇਂ ਉਹ 60 ਸਾਲ ਦਾ ਬਜੁਰਗ ਹੈ ਜਾਂ ਫਿਰ ਇਕਦੋ ਸਾਲ ਦਾ ਬਚਾ।ਅਜ ਦੇ ਲੋਕ ਉਸ 60 ਸਾਲ ਦੇ ਬਜੁਰਗ ਨੂੰ ਸਿਖ ਮੰਨਦੇ ਹਨ ਜਿਸ ਨੇ ਆਪਣੀ ਜਿੰਦਗੀ ਦੇ ਅਨਮੋਲ ਅਤੇ ਬਹੁਕੀਮਤੀ 59 ਸਾਲ ਸਰਾਬਾਕਬਾਬਾਂ, ਦੁਨਿਆਰੀ ਮੋਹ ਅਤੇ ਫੋਕੇ ਰੀਤੀ ਰਿਵਾਜਾਂ ਵਿਚ ਗੁਵਾ ਦਿਤੇ ਅਤੇ ਅੰਤਲੇ ਸਮੇਂ ਆਪਣੇ ਕੀਤੇ ਪਾਪਾਂ ਅਤੇ ਮਾੜੇ ਕਰਮਾਂ ਤੇ ਪਰਦਾ ਪਾਉਣ ਲਈ ਅੰਮ੍ਰਿਤ ਪਾਨ ਕਰ ਲਿਆ ਤੇ ਉਹੀ 60 ਸਾਲਾ ਬਜੁਰਗ ਅਰਥਹੀਣ ਮੁਦੇ ਲੈ ਕੇ ਸਿਖੀ ਅਤੇ ਸਿਖ ਧਰਮ ਦਾ ਅਪਮਾਨ ਕਰਨ ਲਈ ਉਸ ਨੂੰ ਮੀਡੀਏ ਵਿਚ ਲਿਆ ਖੜਾ ਕਰਦਾ ਹੈ।ਮੁਆਫ਼ ਕਰਨਾ ਮੈਂ ਪੁਛਣਾ ਚਾਹੁੰਦਾ ਹਾਂ ਕਿ ਕੀ ਇਹੋਂ ਸਿਖ ਦੀ ਪਰਿਭਾਸ਼ਾ ਹੈ?

      ਦੂਸਰੇ ਪਾਸੇ ਉਹ ਇਕ ਜਾਂ ਦੋ ਸਾਲ ਦਾ ਬਚਾ ਜੋ ਆਪਣਾ ਨਾਮ ਵੀ ਠੀਕ ਤਰ੍ਹਾਂ ਨਾਲ ਨਹੀ ਉਚਾਰ ਸਕਦਾ ਅਤੇ ਜਿਸ ਨੂੰ ਸਿੰਘ ਸ਼ਬਦ ਦੀ ਕੋਈ ਜਾਣਕਾਰੀ ਨਹੀ।ਕਈ ਵਾਰ ਇਹ ਬਚਾ ਬਿਸਤਰ ਵੀ ਗਿਲਾ ਕਰ ਦਿੰਦਾ ਹੈ, ਕਿਉਂਕਿ ਉਹ ਬਚਾ ਹੈ।ਪਰ ਸਿਖੀ ਸਰੂਪ ਹੋਣ ਕਰਕੇ ਅਤੇ ਸਿਖ ਪਰਿਵਾਰ ਵਿਚ ਹੋਣ ਕਰਕੇ ਅੰਮ੍ਰਿਤ ਪਾਨ ਕੀਤਾ ਹੋਣ ਕਰਕੇ ਉਹ ਸਿਖ ਹੈ।

      ਪਰ ਜਿੰਨਾਂ ਨੇ ਪੂਰੀ ਜਿੰਦਗੀ ਸਰਾਬਕਬਾਬ, ਮੀਟਅੰਡਾ, ਤੰਬਾਕੂ ਅਤੇ ਹੋਰ ਕਿਸੇ ਵੀ ਕਿਸਮ ਦਾ ਨਸ਼ਾ ਨਹੀਂ ਕੀਤਾ ਅਤੇ ਬਿਨ ਨਾਗਾ ਗੁਰਦੁਆਰਾ ਸਾਹਿਬ ਵਿਚ ਹਾਜਰੀ ਭਰੀ, ਰਜ ਕੇ ਮਾਤਾਪਿਤਾ ਅਤੇ ਸਮਾਜ ਦੀ ਸੇਵਾ ਕੀਤੀ ਪਰ ਅੰਮ੍ਰਿਤ ਪਾਨ ਨਹੀਂ ਕੀਤਾ।ਇਸ ਦਾ ਉਹਨਾਂ ਨੂੰ ਇਨਾਮ ਕੀ ਮਿਲਿਆਂ ਅਖੇ ਉਹ ਸਹਿਜਧਾਰੀ ਹੈ।ਮੁਆਫ ਕਰਨਾ ਮੈਂ ਪੁਛਣਾ ਚਾਹੁੰਦਾ ਹਾਂ ਕਿ ਸਹਿਜਧਾਰੀ 60 ਸਾਲ ਦੇ ਅੰਮ੍ਰਿਤਧਾਰੀ ਬਜੁਰਗ ਅਤੇ ਇਕ ਜਾਂ ਦੋ ਸਾਲ ਦੇ ਅੰਮ੍ਰਿਤਧਾਰੀ ਬਚੇ ਤੋਂ ਚੰਗਾ ਹੈ ਜਾਂ ਫਿਰ ਮਾੜਾ?ਇਸ ਦਾ ਜਵਾਬ ਵੀ ਤੁਹਾਡੇ ਕੋਲ ਹੀ ਹੈ।

      ਅਜ ਦੇ ਸਿਖਾਂ ਲਈ ਇਕ ਇਨਸਾਨ ਦੁਆਰਾ ਬਣਾਈ ਗਈ ਇਮਾਰਤ ਅਤੇ ਚੀਜ ਉਸ ਪ੍ਰਮਾਤਮਾ ਵਲੋਂ ਬਣਾਏ ਗਏ ਇਨਸਾਨ ਤੋਂ ਕਿਤੇ ਵਧ ਮਹਤਤਾ ਰਖਦੀ ਹੈ।ਕਿਉਂਕਿ ਅਜ ਦੇ ਦੌਰ ਵਿਚ ਜੇਕਰ ਕਿਸੇ ਇਨਸਾਨ ਕੋਲੋ ਗਲਤੀ ਨਾਲ ਵੀ ਕਿਸੇ ਗੁਰਦੁਆਰੇ ਜਾਂ ਮੰਦਰ ਦੀ ਇਕ ਇਟ ਵੀ ਢਹਿ ਜਾਵੇ ਤਾਂ ਅਸੀ ਉਸ ਪ੍ਰਮਾਤਮਾ ਦੇ ਬਣਾਏ ਹੋਏ ਹੋਏ ਅਨੇਕਾਂ ਮੰਦਰਾਂ (ਇਨਸਾਨਾਂ) ਨੂੰ ਢਹਿ ਢੇਰੀ ਕਰ ਦਿੰਦੇ ਹਾਂ।ਕੀ ਸਿਖ ਧਰਮ ਸਾਨੂੰ ਇਹੋ ਸਿਖਾਉਦਾ ਹੈ? ਨਹੀ, ਬਿਲਕੁਲ ਨਹੀਂ।ਸਿਖ ਧਰਮ ਤਾਂ ਸਿਖਾਉਦਾ ਹੈ ਕਿ ਕਿਸੇ ਵੀ ਜਾਨ ਨੂੰ ਬਚਾਉਣ ਲਈ ਜੇਕਰ ਸਿਖ ਨੂੰ ਆਪਣੀ ਜਾਨ ਵੀ ਦੇਣੀ ਪੈਂਦੀ ਹੈ ਤਾਂ ਦੇ ਦੇਣੀ ਚਾਹੀਦੀ ਹੈ।ਇਸ ਦੀ ਇਕ ਬੇਮਿਸਾਲ ਉਦਾਹਰਣ ਸਿਖ ਧਰਮ ਵਿਚ ਮਿਲਦੀ ਹੈ:

ਸ੍ਰੀ ਗੁਰੂ ਤੇਗ ਬਹਾਦੁਰ ਜੀ ਵਲੋਂ ਦਿਲੀ ਵਿਖੇ ਚਾਂਦਨੀ ਚੌਂਕ ਵਿਚ ਸ਼ਹੀਦੀ ਪ੍ਰਾਪਤ ਕਰਨਾ।।

ਸ੍ਰੀ ਗੁਰੂ ਤੇਗ ਬਹਾਦੁਰ ਜੀ ਨੇ ਇਹ ਤਾਂ ਨਹੀਂ ਕਿਹਾ ਸੀ ਕਿ ਹਿੰਦੂ ਸਹਿਜਧਾਰੀ ਹਨ ਮੈਂ ਇਹਨਾਂ ਸਹਿਜਧਾਰੀਆਂ ਲਈ ਕਿਉਂ ਸ਼ਹੀਦ ਹੋਵਾ।ਸਿਖ ਧਰਮ ਸਿਖਾਉਦਾ ਹੈ ਕਿ ਜਦੋਂ ਕਦੇ ਵੀ ਸੰਸਾਰ ਵਿਚ ਕੋਈ ਮੁਸਕਲ ਆਉਂਦੀ ਹੈ ਤਾਂ ਸਿਖ ਭਾਵੇਂ ਸਹਿਜਧਾਰੀ ਹੋਵੇ ਜਾਂ ਫਿਰ ਅੰਮ੍ਰਿਤਧਾਰੀ ਉਸ ਦਾ ਫਰਜ ਬਣਦਾ ਹੈ ਕਿ ਉਹ ਆਪਣੀ ਜਾਨ ਦੇ ਕੇ ਉਸ ਮੁਸਕਲ ਨੂੰ ਫਤਹਿ ਕਰੇ।ਇਹੋ ਸਿਖ ਦਾ ਸਚਾ ਅਤੇ ਅਸਲੀ ਕਰਤਵ ਹੈ।ਇਸ ਦੀ ਇਕ ਤਾਜਾ ਮਿਸਾਲ ਲੰਡਨ ਵਿਚ ਹੋਏ ਦੰਗੇ ਦੌਰਾਨ ਵੇਖਣ ਨੂੰ ਮਿਲੀ ਜਦੋਂ ਸਿਖਾਂ ਨੇ ਆਪਣੀ ਜਾਨ ਦੀ ਪ੍ਰਵਾਹ ਕੀਤੇ ਬਿਨ੍ਹਾਂ ਹਜਾਰਾ ਲੋਕਾਂ ਨੂੰ ਮੌਤ ਦੇ ਮੂੰਹ ਵਿਚੋਂ ਬਾਹਰ ਕਢਿਆ ਸੀ।ਕੀ ਉਹ ਅਮ੍ਰਿਤਧਾਰੀ ਸਿਖ ਸਨ ਜਾਂ ਫਿਰ ਸਹਿਜਧਾਰੀ ਸਿਖ ਸਨ।ਮੇਰੇ ਖਿਆਲ ਸਾਨੂੰ ਉਹ ਸਿਰਫ ਸਿਖ ਸਨ।

      ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਸ੍ਰੀ ਗੁਰੂ ਗਰੰਥ ਸਾਹਿਬ ਤਕ ਕਿਤੇ ਵੀ ਸਹਿਜਧਾਰੀ ਸ਼ਬਦ ਦਾ ਪ੍ਰਯੋਗ ਨਹੀਂ ਕੀਤਾ ਗਿਆ, ਫਿਰ ਇਹ ਸਹਿਜਧਾਰੀ ਸ਼ਬਦ ਕਿਥੋਂ ਆਇਆ ਹੈ?ਯਾਕੀਨਨ ਇਸ ਸ਼ਬਦ ਦੀ ਰਚਨਾ ਇਨਸਾਨ ਵਲੋਂ ਕੀਤੀ ਗਈ ਨਾ ਕਿ ਉਸ ਪ੍ਰਮਾਤਮਾ ਵਲੋਂ।ਅਸੀ ਦੁਨਿਆਰੀ ਲੋਕ ਤਾਂ ਪਹਿਲਾ ਹੀ ਇਨਸਾਨ ਦੁਆਰਾ ਬਣਾਈਆਂ ਗਈਆਂ ਦੁਨਿਆਰੀ ਚੀਜਾਂ ਨੂੰ ਉਸ ਪ੍ਰਮਾਤਮਾ ਵਲੋਂ ਬਣਾਈਆਂ ਕੁਦਰਤੀ ਚੀਮਾਂ ਨਾਲੋਂ ਵਧੇਰੇ ਮਹਤਵ ਦਿੰਦੇ ਹਾਂ।

      ਮੇਰੇ ਅਨੁਸਾਰ ਸਹਿਜਧਾਰੀ ਹੋਣਾ ਕੋਈ ਗੁਨਾਹ ਨਹੀ ਹੈ।ਅਜ ਪੂਰੇ ਪੰਜਾਬ ਵਿਚ ਇਕ ਹੀ ਮੁਦਾ ਚਲ ਰਿਹਾ ਹੈ ਕਿ ਸਹਿਜਧਾਰੀ ਸਿਖਾਂ ਨੂੰ ਸ੍ਰੋਮਣੀ ਕਮੇਟੀ ਦੀਆਂ ਚੋਣਾਂ ਵਿਚ ਵੋਟ ਪਾਉਣ ਦਾ ਕੋਈ ਅਧਿਕਾਰ ਨਹੀ, ਕਿਉ? ਕਿਉਂਕਿ ਇਹ ਅੰਮ੍ਰਿਤਧਾਰੀ ਨਹੀਂ ਹਨ।ਮੈਂ ਸ੍ਰੋਮਣੀ ਕਮੇਟੀ ਅਤੇ ਪੂਰੇ ਪੰਜਾਬ ਅਤੇ ਸੰਸਾਰ ਦੇ ਉਹਨਾਂ ਸਾਰੇ ਸਿਖ ਭੈਣਭਰਾ ਤੋਂ ਇਹ ਪੁਛਣਾ ਚਾਹੁੰਦਾ ਹਾਂ ਕਿ ਜੇਕਰ ਇਹਨਾਂ ਸਹਿਜਧਾਰੀਆਂ ਨੂੰ ਵੋਟ ਪਾਉਣ ਦਾ ਅਧਿਕਾਰ ਨਹੀਂ ਹੈ ਤਾਂ ਫਿਰ ਅਸੀ ਆਪਣੇ ਗੁਰਦੁਆਰਿਆਂ ਵਿਚ ਇਹਨਾ ਸਹਿਜਧਾਰੀਆਂ ਵਲੋਂ ਆਪਣੀ ਮੇਹਨਤ ਦੀ ਕਮਾਈ ਵਿਚੋਂ ਕਢਿਆ ਲਖਾਂ ਰੁਪਏ ਦਾ ਦਸਵੰਧ ਕਿਉਂ ਸਵੀਕਾਰ ਕਰਦੇ ਹਾਂ।ਉਦੋਂ ਕਿਉ ਨਹੀਂ ਕਹਿੰਦੇ ਕਿ ਨਹੀਂ ਭਾਈ ਤੂੰ ਸਹਿਜਧਾਰੀ ਏ ਅਤੇ ਤੇਰਾ ਦਸਵੰਧ ਸਵੀਕਾਰ ਨਹੀਂ ਕੀਤਾ ਜਾ ਸਕਦਾ।ਸ੍ਰੋਮਣੀ ਕਮੇਟੀ ਦੇ ਗੁਰਦੁਆਰਿਆਂ ਵਿਚ ਜੋ ਚੜਾਵਾ ਚੜਦਾ ਹੈ, ਉਸ ਵਿਚ 70% ਚੜਾਵਾ ਇਹਨਾ ਸਹਿਜਧਾਰੀਆਂ ਸਿਖਾਂ ਦਾ ਹੀ ਹੁੰਦਾ ਹੈ।

      ਅਜ ਸ੍ਰੋਮਣੀ ਕਮੇਟੀ ਦੀਆਂ ਚੋਣਾਂ ਨੂੰ ਲੈ ਕੇ ਇਹ ਕਿਹਾ ਜਾ ਰਿਹਾ ਹੈ ਕਿ ਸਹਿਜਧਾਰੀ ਸਿਖਾਂ ਨੂੰ ਵੋਟ ਪਾਉਣ ਦਾ ਕੋਈ ਅਧਿਕਾਰ ਨਹੀਂ, ਕਲ ਨੂੰ ਇਹ ਵੀ ਕਿਹਾ ਜਾ ਸਕਦਾ ਹੈ ਕਿ ਸਹਿਜਧਾਰੀ ਸਿਖ, ਸਿਖ ਹੀ ਨਹੀਂ ਹਨ, ਇਹਨਾਂ ਨੂੰ ਗੁਰਦੁਆਰਾ ਸਾਹਿਬ ਅੰਦਰ ਹੀ ਨਾ ਆਉਣ ਦਿਤਾ ਜਾਵੇ।ਸੋਚਣ ਦੀ ਲੋੜ ਹੈ?

      ਮੇਰਾ ਨਿਜੀ ਖਿਆਲ ਹੈ ਕਿ ਸਿਖ ਧਰਮ ਵਿਚ ਕੁਝ ਚੰਦ ਕੁ ਲੋਕ ਹਨ ਜੋ ਸਿਖ ਧਰਮ ਦੇ ਵਿਸਾਲ ਘੇਰੇ ਨੂੰ ਸੌੜਾ ਕਰਨਾ ਚਾਹੁੰਦੇ ਹਨ ਅਤੇ ਸਿਖਾਂ ਵਿਚ ਅਮ੍ਰਿਤਧਾਰੀ ਸਿਖ ਅਤੇ ਸਹਿਜਧਾਰੀ ਸਿਖ ਸ਼ਬਦਾਂ ਦਾ ਪ੍ਰਯੋਗ ਕਰਕੇ ਸਿਖਾਂ ਨੂੰ ਸਿਖਾਂ ਦੇ ਹਥੋਂ ਕਤਲ ਕਰਵਾਉਣਾ ਚਾਹੁੰਦੇ ਹਨ।ਕਿਉਂਕਿ ਪੂਰੇ ਸੰਸਾਰ ਵਿਚ ਹਿੰਦੂ ਧਰਮ ਹੈ, ਇਸਲਾਮ ਧਰਮ ਹੈ, ਈਸਾਈ ਧਰਮ ਹੈ ਅਤੇ ਕਈ ਹੋਰ ਵੀ ਬਹੁਤ ਸਾਰੇ ਧਰਮ ਹਨ, ਉਹਨਾਂ ਵਿਚ ਕਦੇ ਵੀ ਇਸ ਤਰ੍ਹਾਂ ਦਾ ਵਾਦਵਿਦਾਦ ਹੁੰਦਾ ਨਹੀਂ ਵੇਖਿਆ ਗਿਆ।

      ਸਿਖਾਂ ਨੂੰ ਚਾਹੀਦਾ ਹੈ, ਖਾਸ ਕਰਕੇ ਸ੍ਰੋਮਣੀ ਕਮੇਟੀ ਨੂੰ ਚਾਹੀਦਾ ਹੈ ਕਿ ਉਹ ਸਹਿਜਧਾਰੀਆਂ ਦੇ ਨਾਲਨਾਲ ਦੂਜੇ ਧਰਮਾਂ ਦੇ ਲੋਕਾਂ ਨੂੰ ਇਸ ਵੋਟ ਦਾ ਅਧਿਕਾਰ ਦੇਣ ਅਤੇ ਸਿਖੀ ਸਿਧਾਤਾਂ ਦੀ ਉਹਨਾ ਨੂੰ ਜਾਣਕਾਰੀ ਦੇਣ ਤਾਂ ਜੋ ਸਿਖ ਧਰਮ ਦਾ ਘੇਰਾ ਵਿਸ਼ਾਲ ਹੋ ਸਕੇ ਅਤੇ ਸਿਖ ਧਰਮ ਦਾ ਪ੍ਰਚਾਰ ਸਿਖ ਧਰਮ ਤੋਂ ਇਲਾਵਾ ਦੂਜੇ ਧਰਮਾਂ ਵਿਚ ਵੀ ਹੋ ਸਕੇ।ਪਰ ਇਹ ਨੇਤਾ ਦਾ ਰੋਦੇ ਨੇ ਕੁਰਸੀਆਂ ਨੂੰ, ਇਹ ਏਦਾ ਕਿਉਂ ਕਰਨ ਗਏ?ਸੋਚਣ ਦੀ ਲੋੜ ਹੈ?

      ਬਾਕੀ ਅੰਤ ਵਿਚ ਮੈਂ ਦੋਵੇ ਹਥ ਜੋੜ ਕੇ ਮੁਆਫੀ ਚਾਹੁੰਦਾ ਹਾਂ ਕਿ ਜੇਕਰ ਮੇਰੇ ਇਹਨਾ ਵਿਚਾਰਾਂ ਨਾਲ ਕਿਸੇ ਦੇ ਮਨ ਨੂੰ ਕੋਈ ਠੇਸ ਵਜੀ ਹੋਵੇ ਤਾਂ ਮੈਨੂੰ ਮੁਆਫ਼ ਕਰ ਦੇਣਾ, ਕਿਉਂਕਿ ਮੈਂ ਆਪਣੇ ਵਿਚਾਰ ਪੇਸ਼ ਕੀਤੇ ਹਨ, ਕੋਈ ਕਾਨੂੰਨ ਲਾਗੂ ਨਹੀਂ ਕੀਤਾ ਅਤੇ ਇਹਨਾਂ ਵਿਚਾਰਾਂ ਨਾਲ ਕਿਸੇ ਦਾ ਸਹਿਮਤ ਹੋਣਾ ਕੋਈ ਜਰੂਰੀ ਨਹੀਂ।ਕਿਉਂਕਿ ਪ੍ਰਮਾਤਮਾ ਜੀ ਨੇ ਮੈਨੂੰ ਜਿੰਨੀ ਕੁ ਬੁਧੀ ਦਿਤੀ ਮੈਂ ਉਸ ਦੇ ਅਨੁਸਾਰ ਆਪਣੇ ਵਿਚਾਰਾਂ ਨੂੰ ਪਾਠਕਾਂ ਦੀ ਕਚਹਿਰੀ ਵਿਚ ਪੇਸ਼ ਕਰ ਦਿਤਾ।

Comments

Popular posts from this blog

ਗੁਰਬਾਣੀ ਵਿੱਚ ਪਹਿਲੇ ਪਹਿਰ, ਪ੍ਰਭਾਤ ਵੇਲੇ ਅਤੇ ਅੰਮ੍ਰਿਤ ਵੇਲੇ ਦਾ ਨਿਰਣੇ

The Roman Conclave confirms that Guru nanak went Rome and other Nations

Gurudwara Baba Nanak, Baghdad, Iraq